Gurbani Quotes
Best Collection of Gurbani Quotes (2020)
“ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!”
“ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ…
ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ …
ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ … .
ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੇਨੂੰ”
“ਜੋ ਫੜਦੇ ਪੱਲਾ ਸਤਿਗੁਰ ਦਾ,
ਉਹ ਭਵ ਸਾਗਰ ਤਰ ਜਾਂਦੇ ਨੇ,
ਨਾ ਮਾਣ ਕਰੀ ਕਿਸੇ ਗੱਲ ਦਾ,
ਇੱਥੇ ਭਿਖਾਰੀ ਰਾਜੇ,
ਤੇ ਰਾਜੇ ਭਿਖਾਰੀ ਬਣ ਜਾਂਦੇ ਨੇ …
ਹੌਸਲੇ ਬੁਲੰਦ ਰੱਖੀ ਦਾਤਿਆ,
ਦੁਖ -ਸੁੱਖ ਆਉਦੇ ਜਾਂਦੇ ਰਹਿਣੇ ਨੇ’
ੴ ☬ ਸਤਿਨਾਮ ਸ਼੍ਰੀ ਵਾਹਿਗੁਰੂ ੴ ☬
ਮਾਰਨ ਵਾਲਾ ਵੀ ਤੂੰ ਬਚਾਉਣ ਵਾਲਾ ਵੀ ਤੂੰ
ਰੌਦੇ ਹੋਏ ਚਿਹਰਿਆਂ ਨੂੰ ਹਸਾਉਣ ਵਾਲਾ ਵੀ ਤੂੰ
ਰਹਿਮਤ ਤੇਰੀ .. ਨਾਮ ਵੀ ਤੇਰਾ,,
ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,
ਇਕ ਤੂੰ ਹੀ ਸਤਿਗੁਰੂ ਮੇਰਾ.
ਜੋ ਰੱਬ ਦੇ ਸਾਹਮਣੇ ਝੁਕਦਾ ਹੈ .
ਰੱਬ ਉਸਨੂੰ ਕਿਸੇ ਸਾਹਮਣੇ ਝੁਕਣ ਨਹੀ ਦਿੰਦਾ ਜੀ
ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
ਮਿਹਰ ਕਰੀ ਦਾਤਿਆ..ੴ ☬ ੴ ☬ ੴ ☬ ੴ ☬ ੴ ★ਸਤਿ ਸ੍ਰੀ ਅਕਾਲ ★WaheGuru ji🙏🙏
ਮੈਨੂੰ ਮੇਰੇ ਮਾਲਕਾ..ਓਕਾਤ ਵਿਚ ਰੱਖੀਂ.. 🙏
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…🙏
૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ🙏🙏 Gurbani Quotes
ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ
ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ , ਪਰ ਸਮਾਂ ਤਾਂ ਵਾਹਿਗੁਰੂ’ ਹੀ ਠੀਕ ਕਰਦਾ
ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ
ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ
ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ,
ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥
ਲੋਕੀ ਤੁਰੇ ਫਿਰਦੇ ਨੇ ਦੌਲਤਾਂ ਪਿੱਛੇ
ਮੈਨੂੰ ਦੇ ਦਿਓ ਸ਼ੌਹਰਤ ਨਾਮ ਦੀ..
ਬੁਰੇ ਕੰਮਾਂ ਤੋਂ ਬਚਾਈ ਰੱਖੀ ਰਾਜਾ ਸਾਹਿਬ ਜੀ
ਘੜੀ ਦੇ ਦੇਈ ਗੁਰਬਾਣੀ ਵਾਲੀ ਸੁਬਹ ਸ਼ਾਮ ਦੀ..
ਚਾਹੇ ਲੱਖ ਹੋਣ ਮਜਬੂਰੀਆਂ..
ਰਾਸਤੇ ਚੁਣੇ ਸਦਾ ਖਰੇ ਨੇ ..
ਉਹ ਅਸੀ ਹਾਰ ਕਿਵੇਂ ਜਾਂਦੇ..
ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ..
ਸਦਕੇ ਉਸ ਦੁੱਖ ਦੇ ਜੋ ਪੱਲ ਪੱਲ ਹੀ
ਤੇਰਾ ਨਾਮ ਜਪਾਉਦਾ ਰਹਿੰਦਾ ਏ
ਸਦਕੇ ਉਸ ਵਾਹਿਗੁਰੂ ਦੇ ਜੋ
ਹਰ ਦੁੱਖ ਮਿਟਾਉਦਾ ਰਹਿੰਦੇ ਏ ।
ਲੇਖੇ ਤਾਂ ਮਿੱਤਰਾਂ ਸਾਫ ਨੀਤਾਂ ਦੇ ਹੋਣੇ ਆ
ਤੂੰ ਰਹਿੰਦਾ ਕਾਹਤੋਂ ਕਰਦਾ ਮੇਰਾ ਮੇਰਾ ਵੇ..
ਸਮਝ ਨਾ ਪਾਇਆ ਉਨ੍ਹਾਂ ਲਫ਼ਜ਼ਾਂ ਨੂੰ ਜਦੋਂ
ਤੋਲਿਆਂ ਬਾਬੇ ਨਾਨਕ ਨੇ ਕਹਿ ਕੇ ਤੇਰਾ ਤੇਰਾ ਵੇ.✍🏻
ਰੱਬ ਦੀ ਮਰਜੀ ਦੇ ਬਿਨਾਂ ਤੇ ਪਤਾ ਨਹੀਂ ਹਿੱਲ ਸਕਦਾ 🙏🏻🙏🏻
ਧੰਨ ਧੰਨ ਗੁਰੂ ਨਾਨਕ ਦੇਵ ਜੀ ਆਪਣਾ ਮੇਹਰ ਭਰਿਆ ਹੱਥ ਸਭ ਤੇ ਰੱਖਣ 🙏🙏🙏🙏
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ
ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ 🙏🏻🙏🏻
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ”
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸ
ਗੁਨਹੀ ਭਰਿਆ ਮੇ ਫਿਰਾ ਲੋਕ ਕਹੈ ਦਰਵੇਸੁ
ਹੇ ਵਾਹਿਗੁਰੂ ਤੇਰੇ ਇਲਾਵਾ ਹੋਰ ਕੋਈ ਵੀ ਉਮੀਦਾਂ ਤੇ ਖਰਾ ਨਹੀ ਉੱਤਰਦਾ
ਚਾਰ ਉਦਾਸੀਆਂ ‘ਚ ਗਾਹੀ ਕੁੱਲ ਦੁਨੀਆਂ ਬਾਬੇ ਨਾਨਕ ਜਿਹਾ ਰਾਹਗੀਰ ਨੀ ਹੋਣਾਂ
ਧਰ ਸੀਸ ਤਲੀ ਤੇ ਤੇਗ ਵਾਹੀ ਬਾਬੇ ਦੀਪ ਸਿੰਘ ਜਿਹਾ ਸੂਰਬੀਰ ਨੀ ਹੋਣਾਂ
ਮੈਂ ਨੀਵਾਂ , ਤੂੰ (ਵਾਹਿਗੂਰੁੁ ਜੀ) ਉੱਚਾ,
ਮੈਂ ਦਾਗੀ, ਤੂੰ ਸੁੱਚਾ,
ਵਾਹਿਗੁਰੂ ਜੀ ਮੇਰੇ 🙏ਮਾਲਕਾ ਗਲਤਿਆਂ ਮਾਫ਼ ਕਰਨਾ ❗️
ਨਾਨਕ ਨਾਮ ਚੜ੍ਹਦੀ ਕਲ੍ਹਾ।
ਤੇਰੇ ਭਾਣੇ ਸਰਬੱਤ ਦਾ ਭਲਾ।🙏🙏
ਰੱਬ ਦੇ ਅੱਗੇ ਹੱਥ ਜੋੜ ਕੇ ਮੰਗਣਾ ਤਾਂ ਸ਼ੁਰੂ ਕਰੋ
ਲੋਕਾਂ ਕੋਲੋਂ ਮੰਗਣ ਦੀ ਲੋੜ ਨਹੀਂ ਪੈਣੀ
ਮੰਗੋ ਉੱਥੋਂ ਜਿਥੋ ਮੋੜਨ ਦਾ ਕੋਈ ਫ਼ਿਕਰ ਨਾ ਹੋਵੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਉਹ ਨਾ ਕਾਗਜ਼ ਰੱਖਦਾ ਹੈ,ਨਾ ਕਿਤਾਬ ਰੱਖਦਾ ਹੈ,
ਪਰ ਫਿਰ ਵੀ ਵਾਹਿਗੁਰੂ ਹਰ ਕਿਸੇ ਦਾ ਹਿਸਾਬ ਰੱਖਦਾ ਹੈ
ਪੈਰ ਪੈਰ ਤੇ ਹੁੰਦੇ ਧੋਖੇ ਵਿਤਕਰਿਆਂ ਵਿੱਚ ,
ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਹੈ ,
ਦੇਖੋ ਸਾਡੇ ਹੱਸਦਿਆਂ ਚਿਹਰਿਆਂ ਵਿੱਚ ..
ਪੈਰ ਪੈਰ ਤੇ ਹੁੰਦੇ ਧੋਖੇ ਵਿਤਕਰਿਆਂ ਵਿੱਚ ,
ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਹੈ ,
ਦੇਖੋ ਸਾਡੇ ਹੱਸਦਿਆਂ ਚਿਹਰਿਆਂ ਵਿੱਚ
ਜੇ ਕੋਈ ਆਪਣਾ ਦੁਖ ਦੂਰ ਕਰਨਾ ਚਾਹੁੰਦਾ ਹੈ (ਤਾਂ ਉਹ)
ਸਦਾ ਹੀ ਦਿਲ ਅੰਦਰ ਹਰੀ-ਨਾਮ ਸਿਮਰਦਾ ਰਹੇ ।
ਗੁਰੂ ਘਰ ਚ ਹਾਜ਼ਰੀ ਭਰਨੀ..?..
ਸੇਵਾ ਬੇਬੇ ਬਾਪੂ ਦੀ ਕਰਨੀ..?..
ਮਨ ਨੂੰ ਲਾਉਣਾ ਰੱਬ ਦੇ ਚਰਨੀ..?.
.ਤਿੰਨੋ ਇੱਕ ਬਰਾਬਰ ਨੇ☝
ਬਾਣੀ ਸੁਣਿਆ ਕਰੋ ਬਾਣੀ ਗਾਇਆ ਕਰੋ ,
ਗੁਰਦੁਆਰੇ ਜਾਇਆ ਕਰੋ ਗੂਰੂ ਚਰਨਾਂ ਚ
ਹਾਜਰੀ ਲਵਾਇਆ ਕਰੋ…
ਭਾਵੇ ਚੰਗਾ ਹੋਵੇ ਜਾਂ ਮਾੜਾ ਹੋਵੇ,
ਰੱਬ ਤਾਂ ਵੀ ਦੋਵਾਂ ਨੂੰ ਰੋਟੀ ਦੇਈ ਜਾਂਦਾ,
ਲੋਕੀ ਲੱਖਾਂ ਮੇਹਣੇ ਦਿੰਦੇ ਰੱਬ ਨੂੰ,
ਰੱਬ ਤਾਂ ਵੀ
ਉਨ੍ਹਾਂ ਦੀਆਂ ਝੋਲੀਆਂ ਭਰੀ ਜਾਂਦਾ
Gurbani Quotes
ਮਿਹਰ ਕਰੀ ਦਾਤਿਆ ਮੈਂ ਹਾਂ ਭੁਲਣਹਾਰ,
ਮਿਹਰ ਕਰੀ ਦਾਤਿਆ ਤੇਰੇ ਤੋਂ ਬਿਨਾਂ ਕਿਸੇ ਨੇ ਨਹੀਂ ਲੈਣੀ ਸਾਰ
ਦੁਨੀਆ ‘ਤੇ ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ।
ਗੁਰੂ ਹੀ ਸੰਤੋਖ-ਰੂਪੀ ਸਰੋਵਰ ਹੈ ॥੧॥ ਰਹਾਉ ॥
ਤੇਰੇ ਚਰਨਾਂ ਚ ਬਹਿ ਕੇ ਸਕੂਨ ਮਿਲਦਾ ਹੈ ਬਾਬਾ ਨਾਨਕ,
ਤੇਰਾ ਨਾਮ ਧਿਆ ਕੇ ਸਕੂਨ ਮਿਲਦਾ ਹੈ ਬਾਬਾ ਨਾਨਕ,
ਕੌੜੇ ਰੀਠਿਆਂ ਨੂੰ ਮਿੱਠੇ ਬਨਾਉਣ ਵਾਲਾ ਮੇਰਾ ਬਾਬਾ ਨਾਨਕ,
ਦੁਖੀਆਂ ਦੀ ਬਾਂਹ ਫੜਨ ਵਾਲਾ ਮੇਰਾ ਬਾਬਾ ਨਾਨਕ,
ਗਰੀਬ ਨਿਵਾਜ਼ ਮੇਰਾ ਬਾਬਾ ਨਾਨਕ,
ਸਭ ਤੋਂ ਵੱਡਾ ਸਤਿਗੁਰ ਮੇਰਾ ਬਾਬਾ ਨਾਨਕ
ਜੇ ਮੈਂ ਡੋਲਾ ਤਾਂ ਤੂੰ ਸੰਭਾਲ ਲਈ ਦਾਤਿਆ,
ਜੇ ਮੈਂ ਬੁਰਾ ਕਰਨ ਲਗਾ ਤੂੰ ਮੈਨੂੰ ਚੰਗੀ ਮੱਤ ਬਖਸ਼ ਦੇਈ ਦਾਤਿਆ,
ਜੇ ਮੈਂ ਸੱਚ ਦੇ ਰਸਤੇ ਚੱਲਾ ਤੂੰ ਮੇਰੇ ਨਾਲ ਰਹੀ ਦਾਤਿਆ,
ਜੇ ਮੈਂ ਤੇਰਾ ਨਾਮ ਜਪਣਾ ਚਾਹਾ ਤਾਂ ਮੈਨੂੰ ਆਤਮਿਕ ਬਲ ਬਖਸ਼ੀ ਦਾਤਿਆ
ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ।
ਉਸੇ ਤਰ੍ਹਾਂ ਮਾਲਕ-ਪ੍ਰਭੂ ਦੁੱਖਾਂ ਦਾ ਨਾਸ ਕਰਨ ਵਾਲਾ ਤੇ
ਸੁਖਾਂ ਦਾ ਸਮੁੰਦਰ ਸਭ ਜੀਵਾਂ ਨੂੰ ਖ਼ੁਰਾਕ ਦੇਂਦਾ ਹੈ ॥
Note* If We Done Any Mistake While Writing Any ” Gurbani Quote ” Feel Free To Tell Us That Mistake Thanks
For More Categories Please Check Click Here
One Comment on “”